ਜਦੋਂ ਮਨੁੱਖ ਦੂਜਿਆਂ ਨੂੰ ਮਾੜਾ ਸਮਝਦਾ ਹੈ

ਜਬ ਕਿਸ ਕਉ ਇਹੁ ਜਾਨਸਿ ਮੰਦਾ ॥ ਤਬ ਸਗਲੇ ਇਸੁ ਮੇਲਹਿ ਫੰਦਾ ।।
ਅੰਗ- ੨੩੫

ਕਿਸ ਕਉ– ਕਿਸੇ ਨੂੰ
ਜਾਨਸਿ– ਸਮਝਦਾ
ਮੰਦਾ– ਮਾੜਾ
ਸਗਲੇ– ਸਾਰੇ
ਮੇਲਹਿ– ਫਸ ਜਾਂਦਾ ਹੈ
ਫੰਦਾ– ਫਾਹੇ

ਜਦੋਂ ਮਨੁੱਖ ਦੂਜਿਆਂ ਨੂੰ ਮਾੜਾ ਸਮਝਦਾ ਹੈ, ਤਾਂ ਉਹ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਜਾਲ ਅਤੇ ਫਾਹਿਆਂ ਵਿਚ ਫਸਾ ਜਾਂਦਾ ਹੈ।


ਇੱਕ ਆਦਮੀ ਨੇ ਜਹਾਜ਼ ਵਿਚ ਨੌਕਰੀ ਕਰਨ ਲਈ ਅਰਜ਼ੀ ਦਿੱਤੀ। ਕਪਤਾਨ ਨੇ ਇੰਟਰਵਿਊ ‘ਚ ਉਸ ਤੋਂ ਇਹ ਸਵਾਲ ਪੁੱਛੇ।

“ਜੇ ਪਾਣੀ ਦਾ ਵਹਾਅ ਠੀਕ ਨਹੀਂ ਹੈ, ਹਵਾ ਬਹੁਤ ਤੇਜ਼ ਵਗ ਰਹੀ ਹੈ ਅਤੇ ਜਹਾਜ਼ ਦੇ ਉਲਟ ਜਾਣ ਦਾ ਖ਼ਤਰਾ ਹੈ। ਜਾਂ ਇਹ ਗ਼ਲਤ ਦਿਸ਼ਾ ਵੱਲ ਰੁੜ੍ਹ ਜਾਵੇ ਤਾਂ ਤੁਸੀਂ ਕੀ ਕਰੋਗੇ?”

ਉਸਨੇ ਕਿਹਾ, “ਆਮ ਜਿਹੀ ਗੱਲ ਹੈ, ਮੈਂ ਐਂਕਰ ਸੁੱਟ ਦਿਆਂਗਾ।”

ਕਪਤਾਨ ਨੇ ਕਿਹਾ, “ਇਹ ਠੀਕ ਹੈ। ਪਰ ਮੰਨ ਲਓ ਕਿ ਕੋਈ ਹੋਰ ਤੂਫ਼ਾਨ ਆ ਜਾਵੇ ਤਾਂ ਤੁਸੀਂ ਕੀ ਕਰੋਗੇ?”

ਉਸਨੇ ਕਿਹਾ, “ਹੋਰ ਕੁਝ ਨਹੀਂ; ਮੈਂ ਇੱਕ ਹੋਰ ਐਂਕਰ ਕੱਢ ਦਿਆਂਗਾ।”

ਕਪਤਾਨ ਨੇ ਕਿਹਾ, “ਇਹ ਠੀਕ ਹੈ, ਪਰ ਮੰਨ ਲਓ ਕੋਈ ਤੀਜਾ ਤੂਫਾਨ ਆ ਜਾਵੇ। ਫੇਰ ਤੁਸੀਂ ਕੀ ਕਰੋਗੇ?”

ਉਸਨੇ ਕਿਹਾ, “ਉਹੀ! ਮੈਂ ਐਂਕਰ ਸੁੱਟ ਦੇਵਾਂਗਾ।”

ਅਤੇ ਕਪਤਾਨ ਨੇ ਕਿਹਾ, “ਪਰ ਤੁਸੀਂ ਇਹ ਐਂਕਰ ਕਿੱਥੋਂ ਲਿਆ ਰਹੇ ਹੋ?”

ਆਦਮੀ ਨੇ ਕਿਹਾ, “ਤੁਸੀਂ ਇਹ ਤੂਫ਼ਾਨ ਜਿਥੋਂ ਲਿਆ ਰਹੇ ਹੋ? ਉਸੇ ਥਾਂ ਤੋਂ ਲੈ ਕੇ ਆ ਰਿਹਾ ਹਾਂ।”


ਜੇਕਰ ਤੁਸੀਂ ਸਧਾਰਨ ਸਵਾਲ ਪੁੱਛਦੇ ਹੋ ਤਾਂ ਜਵਾਬ ਸਧਾਰਨ ਹੋ ਸਕਦਾ ਹੈ। ਪਰ ਜਦੋਂ ਤੁਸੀਂ ਸਧਾਰਨ ਜੀਵਨ ਨੂੰ ਗੁੰਝਲਦਾਰ ਬਣਾਉਂਦੇ ਹੋ, ਤਾਂ ਜਵਾਬ ਵੀ ਗੁੰਝਲਦਾਰ ਹੋ ਜਾਂਦੇ ਹਨ।

ਕਹਿੰਦੇ ਹਨ ਕਿ ਜਦੋਂ ਤੁਸੀਂ ਹੱਥ ਵਿੱਚ ਹਥੌੜਾ ਲੈ ਕੇ ਹਰ ਕਿਸੇ ਕੋਲ ਪਹੁੰਚਦੇ ਹੋ, ਤਾਂ ਹਰ ਕੋਈ ਮੇਖ ਵਾਂਗ ਲੱਗਦਾ ਹੈ।

ਤੁਸੀਂ ਜ਼ਿੰਦਗੀ ਵਿਚ ਜਿਵੇਂ ਦਾ ਸਵਾਲ ਪੁੱਛਦੇ ਹੋ, ਉਹੋ ਜਿਹਾ ਜਵਾਬ ਹੀ ਤੁਹਾਨੂੰ ਮਿਲਦਾ ਹੈ।
ਜੇ ਤੁਸੀਂ ਪਹਾੜੀ ਦੀ ਚੋਟੀ ‘ਤੇ ਚੀਕਦੇ ਹੋ ਤਾਂ ਉਹ ਆਵਾਜ਼ ਤੁਹਾਡੇ ਵੱਲ ਵਾਪਸ ਗੂੰਜਦੀ ਹੈ।
ਅਸਲ ਵਿੱਚ ਇਹ ਸਭ ਤੁਹਾਡੇ ਆਪਣੇ ਰਵੱਈਏ ਬਾਰੇ ਹੈ, ਇਸਨੂੰ ਸਧਾਰਨ ਅਤੇ ਮੁਸ਼ਕਿਲਾਂ ਹੱਲ ਕਰਨ ਦੇ ਯੋਗ ਬਣਾਓ।

Leave a comment